Prof. Surindra Lal, College Management Representative addressing the audience. IF
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਵਿਚ ਚਲ ਰਹੀ ਦੋਰੋਜ਼ਾ ਰਸਾਇਣ, ਜੀਵ ਅਤੇ ਵਾਤਾਵਰਨ ਵਿਗਿਆਨਾਂ ਦੀ ਸੱਤਵੀ ਕੌਮੀ ਕਾਨਫਰੰਸ ਦੇ ਸਮਾਪਤੀ ਸੈਸ਼ਨ ਦੇ ਮੁੱਖ ਮਹਿਮਾਨ ਡਾ. ਦਵਿੰਦਰ ਸਿੰਘ, ਰਜਿਸਟਰਾਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਕਿਹਾ ਕਿ ਕਾਲਜ ਵਿੱਚ ਵਿਗਿਆਨਕ ਵਿਸ਼ਿਆਂ ਉੱਪਰ ਕੌਮੀ ਪੱਧਰ ਦੀ ਕਾਨਫਰੰਸ ਕਰਵਾਉਣਾ ਸੱਚਮੁੱਚ ਇੱਕ ਸ਼ਲਾਘਾਯੋਗ ਉੱਦਮ ਹੈ। ਇਸ ਨਾਲ ਜਿੱਥੇ ਅਧਿਆਪਨ ਕਾਰਜ ਦਾ ਮਿਆਰ ਉਚੇਰਾ ਹੁੰਦਾ ਹੈ, ਉਥੇ ਵਿਦਿਆਰਥੀਆਂ ਨੂੰ ਵੀ ਖੋਜਕਾਰਜ ਬਾਰੇ ਨਵੀਆਂ ਜਾਣਕਾਰੀਆਂ ਮਿਲਦੀਆਂ ਹਨ। ਵਾਤਾਵਰਨ ਵਿੱਚ ਵਧ ਰਹੇ ਪ੍ਰਦੂਸ਼ਨ ਅਤੇ ਬਿਮਾਰੀਆਂ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਅਜਿਹੀਆਂ ਕਾਨਫਰੰਸਾਂ ਦਾ ਮੰਤਵ ਹੁੰਦਾ ਹੈ। ਵਿਗਿਆਨ ਦੇ ਖੇਤਰ ਵਿੱਚ ਨਵੀਨਤਮ ਖੋਜਾਂ ਅਤੇ ਪ੍ਰਾਪਤੀਆਂ ਨੂੰ ਮਨੁੱਖੀ ਜੀਵਨ ਅਤੇ ਸਮਾਜ ਦੀ ਭਲਾਈ ਦੇ ਕੰਮਾਂ ਲਈ ਵਰਤਿਆ ਜਾਣਾ ਚਾਹੀਦਾ ਹੈ।
ਕਾਲਜ ਦੇ ਸਾਬਕਾ ਪ੍ਰਿੰਸੀਪਲ ਅਤੇ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਪ੍ਰੋ. ਸੁਰਿੰਦਰ ਲਾਲ ਨੇ ਕਿਹਾ ਕਿ ਅਧਿਆਪਕਾਂ ਅਤੇ ਖੋਜਾਰਥੀਆਂ ਨੂੰ ਸੀਮਤ ਸਾਧਨਾਂ ਦੇ ਬਾਵਜੂਦ ਸਖ਼ਤ ਮਿਹਨਤ ਸਦਕਾ ਨਿਰੰਤਰ ਖੋਜ ਕਾਰਜਾਂ ਵਿੱਚ ਜੁਟੇ ਰਹਿਣਾ ਚਾਹੀਦਾ ਹੈ। ਸੁਹਿਰਦ ਵਿਦਵਾਨ ਕਦੇ ਵੀ ਸਹੂਲਤਾਂ ਦੀ ਕਮੀ ਦਾ ਬਹਾਨਾ ਬਣਾ ਕੇ ਆਪਣੇ ਖੋਜ ਕਾਰਜ ਨੂੰ ਰੁਕਣ ਨਹੀਂ ਦਿੰਦੇ।
ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨਅਰਿੰਗ ਐਂਡ ਟੈਕਨਾਲੋਜੀ ਦੇ ਡਾ. ਪਰਮਜੀਤ ਸਿੰਘ ਪਨੇਸਰ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਬਾਇਓਟੈਕਨਾਲੋਜੀ ਦੀਆਂ ਨਵੀਆਂ ਤਕਨੀਕਾਂ ਨੇ ਖਾਦਪਦਾਰਥਾਂ ਦੇ ਖੇਤਰ ਵਿਚ ਗਿਣਾਤਮਕ ਤੇ ਗੁਣਾਤਮਕ ਸੁਧਾਰ ਦੇ ਨਵੇਂ ਰਾਹ ਖੋਲ੍ਹ ਦਿੱਤੇ ਹਨ। ਜੈਨੇਟਿਕ ਇੰਜੀਨਅਰਿੰਗ ਦੀਆਂ ਨਵੀਆਂ ਲਭਤਾਂ ਸਮਾਜਕ ਤਬਦੀਲੀਆਂ ਲਿਆਉਣ ਵਿਚ ਅਹਿਮ ਭੂਮਿਕਾ ਨਿਭਾਉਣਗੀਆਂ।
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਡਾ. ਅਸ਼ੋਕ ਕੁਮਾਰ ਨੇ ਦੱਸਿਆ ਕਿ ਜੀਨਤਕਨਾਲੋਜੀ ਰਾਹੀਂ ਜਿਥੇ ਕਈ ਅਸਾਧ ਬਿਮਾਰੀਆਂ ਦਾ ਇਲਾਜ ਕੀਤਾ ਜਾ ਸਕਦਾ ਹੈ, ਉਥੇ ਖਿਡਾਰੀ ਇਸ ਵਿਧੀ ਰਾਹੀਂ ਖੇਡਮੁਕਾਬਲਿਆਂ ਵਿਚ ਚੰਗੀ ਕਾਰਗੁਜ਼ਾਰੀ ਦਿਖਾਉਣ ਲਈ ਇਸ ਦੀ ਵਰਤੋਂ ਕਰਦੇ ਹਨ। ਅੰਤਰਰਾਸ਼ਟਰੀ ਉਲੰਪਿਕ ਕਮੇਟੀ ਨੇ ਵੀ ਕੁਝ ਕਾਰਗੁਜ਼ਾਰੀਵਧਾਊ ਪਦਾਰਥਾਂ ਦੀ ਵਰਤੋਂ ਨੂੰ ਸਵੀਕਾਰ ਕਰ ਲਿਆ ਹੈ। ਇਸ ਖੇਤਰ ਵਿਚਲੇ ਮੌਜੂਦਾ ਕਾਨੂੰਨੀ ਪੱਖਾਂ ਨੂੰ ਸੋਧਣ ਅਤੇ ਹੋਰ ਸਪਸ਼ੱਟ ਕਰਨ ਦੀ ਜ਼ਰੂਰਤ ਹੈ।
ਐਨ.ਆਈ.ਟੀ. ਜਲੰਧਰ ਤੋਂ ਆਏ ਡਾ. ਹਰਸ਼ ਕੁਮਾਰ ਤੇ ਆਈ.ਆਈ.ਟੀ ਰੁੜਕੀ ਦੇ ਡਾ. ਰਵੀ ਭੂਸ਼ਨ ਨੇ ਵੀ ਆਪਣੇ ਖੋਜਪੱਤਰ ਪ੍ਰਸੁਸਤ ਕੀਤੇ।
ਕਾਨਫਰੰਸ ਦੇ ਅਖੀਰ ਵਿੱਚ ਰਸਾਇਣ ਵਿਗਿਆਨ ਵਿੱਚ ਬਿਹਤਰੀਨ ਪੋਸਟਰ ਪੇਸ਼ਕਾਰੀ ਲਈ ਡਾ. ਵਿਨੋਦ ਕੁਮਾਰ (ਮ.ਮ.ਯੂਨੀਵਰਸਿਟੀ, ਮੌਲਾਨਾ) ਅਤੇ ਸ੍ਰੀ ਅਤੁਲ ਕੁਮਾਰ (ਅਹਿਮਦਾਬਾਦ) ਨੂੰ ਵਾਤਾਵਰਨ ਵਿਗਿਆਨ ਵਿੱਚ, ਡਾ. ਅਮਿਤ ਮਲਿਕ (ਦਿਆਲ ਸਿੰਘ ਕਾਲਜ, ਦਿੱਲੀ) ਅਤੇ ਪ੍ਰਨੋਏ ਜੈਨ (ਕੁਰੁਕਸ਼ੇਤਰਾ ਯੂਨੀਵਰਸਿਟੀ) ਨੂੰ ਅਤੇ ਜੀਵ ਵਿਗਿਆਨ ਵਿੱਚ ਸ੍ਰੀ ਵਿਕਾਸ ਦੱਤ, ਕੁਰੁਕਸ਼ੇਤਰਾ ਯੂਨੀਵਰਸਿਟੀ ਨੂੰ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੁਕਾਬਲੇ ਲਈ ਪ੍ਰੋ. ਰਵਿੰਦਰਜੀਤ ਸਿੰਘ, ਏ.ਐਸ. ਕਾਲਜ ਖੰਨਾ ਅਤੇ ਡਾ. ਅਸ਼ਵਨੀ ਮਿੱਤਲ, ਕੁਰੁਕਸ਼ੇਤਰਾ ਯੂਨੀਵਰਸਿਟੀ ਨੇ ਪੋਸਟਰ ਮੁਲਾਂਕਣ ਲਈ ਜੱਜਾਂ ਦੇ ਫਰਜ਼ ਨਿਭਾਏ।
ਇਸ ਅਵਸਰ ਤੇ ਸ੍ਰੀ ਅਮਿਤ ਗੁਪਤਾ, ਕੁਰੁਕਸ਼ੇਤਰਾ ਯੂਨੀਵਰਸਿਟੀ ਨੂੰ ਡਾ. ਕੇ.ਸੀ. ਕਾਲੀਆ ਯੁਵਕ ਵਿਗਿਆਨੀ ਪੁਰਸਕਾਰ, ਸ੍ਰੀ. ਅਮਨਜੀਤ ਸਿੰਘ, ਥਾਪਰ ਯੂਨੀਵਰਸਿਟੀ, ਪਟਿਆਲਾ ਨੂੰ ਵਾਤਾਵਰਨ ਵਿਗਿਆਨਾਂ ਵਿੱਚ ਡਾ. ਲਤਾ ਪਬਰੇਜਾ ਯੁਵਕ ਵਿਗਿਆਨੀ ਪੁਰਸਕਾਰ ਅਤੇ ਡਾ. ਪ੍ਰਾਚੀ ਗੁਪਤਾ ਨੂੰ ਜੀਵ ਵਿਗਿਆਨਾਂ ਵਿੱਚ ਪ੍ਰੋ. ਏ.ਸੀ.ਪੁਰੀ ਯੁਵਕ ਵਿਗਿਆਨੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹਨਾਂ ਪੁਰਸਕਾਰਾਂ ਦੀ ਚੋਣ ਕਰਨ ਲਈ ਪੰਜਾਬੀ ਯੂਨੀਵਰਸਿਟੀ ਤੋਂ ਡਾ. ਰਮਨ ਵਰਮਾ ਅਤੇ ਡਾ. ਨੀਲਮ ਵਰਮਾ ਨੇ ਜੱਜਾਂ ਦੀ ਭੂਮਿਕਾ ਨਿਭਾਈ।
ਕਾਲਜ ਪ੍ਰਬੰਧਕਾਂ ਨੇ ਪੁਰਸਕਾਰ ਪ੍ਰਾਪਤ ਕਰਨ ਵਾਲੇ ਖੋਜਾਰਥੀਆਂ ਨੂੰ ਯਾਦਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਉਨਾਂ ਨੇ ਡਾ. ਦਵਿੰਦਰ ਸਿੰਘ, ਰਜਿਸਟਰਾਰ, ਪੰਜਾਬੀ ਯੂਨੀਵਰਸਿਟੀ ਨੂੰ ਵੀ ਯਾਦਚਿੰਨ੍ਹ ਭੇਟ ਕੀਤਾ। ਇਸ ਕਾਨਫਰੰਸ ਦੀ ਸਫ਼ਲਤਾ ਲਈ ਡਾ. ਕੁਲਦੀਪ ਕੁਮਾਰ, ਡਾ. ਸੰਜੀਵ ਅਤੇ ਡਾ. ਦਿਵਾਕਰ ਅਗਰਵਾਲ ਨੇ ਅਹਿਮ ਭੂਮਿਕਾ ਨਿਭਾਈ।
ਕਾਨਫਰੰਸ ਦੇ ਕੋਕੋਆਰਡੀਨੇਟਰ ਡਾ. ਅਸ਼ਵਨੀ ਸ਼ਰਮਾ ਨੇ ਡੈਲੀਗੇਟਾਂ, ਮਹਿਮਾਨਾਂ ਤੇ ਵੱਖਵੱਖ ਕਾਲਜਾਂ ਤੇ ਯੂਨੀਵਰਸਿਟੀਆਂ ਤੋਂ ਆਏ ਅਧਿਆਪਕਾਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।
ਮੰਚ ਸੰਚਾਲਨ ਦਾ ਕਾਰਜ ਕਾਨਫਰੰਸ ਦੇ ਕਨਵੀਨਰ ਡਾ. ਰਾਜੀਵ ਸ਼ਰਮਾ ਨੇ ਬਾਖੂਬੀ ਨਿਭਾਇਆ।
ਡਾ. ਖੁਸ਼ਵਿੰਦਰ ਕੁਮਾਰ
ਪ੍ਰਿੰਸੀਪਲ